ਚਿਰਕਾਲੀਨ ਸਿਹਤ ਸਥਿਤੀਆਂ, ਜਿਵੇਂ ਕਿ ਦਿਲ ਦੀ ਬਿਮਾਰੀ, ਮਾਨਸਿਕ ਸਿਹਤ ਦੀਆਂ ਸਥਿਤੀਆਂ, ਸ਼ੂਗਰ, ਗੁਰਦੇ ਦੀ ਬਿਮਾਰੀ, ਖ਼ਰਾਬ ਖੂਨ ਦਾ ਸੰਚਾਰ, ਅਤੇ ਮੋਟਾਪਾ ਗਰਮੀ ਦੀ ਬਿਮਾਰੀ ਲਈ ਜੋਖਮ ਕਾਰਕ ਹਨ। ਗੰਭੀਰ ਸਿਹਤ ਸਥਿਤੀਆਂ ਵਾਲੇ ਲੋਕਾਂ ਵਿੱਚ ਜ਼ਿਆਦਾ ਗਰਮੀ ਦੀ ਕਮਜ਼ੋਰੀ ਹੋ ਸਕਦੀ ਹੈ ਕਿਉਂਕਿ ਉਹਨਾਂ ਵਿੱਚ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਦੀ ਉਹਨਾਂ ਦੇ ਸਰੀਰ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਾਲੇ ਵਧੇਰੇ ਕਾਰਕ ਹੁੰਦੇ ਹਨ, ਜਿਵੇਂ ਕਿ ਨੁਸਖ਼ੇ ਵਾਲੀਆਂ ਦਵਾਈਆਂ ਲੈਣਾ ਜੋ ਸਰੀਰ ਦੇ ਤਾਪਮਾਨ ਜਾਂ ਪਸੀਨੇ ਨੂੰ ਨਿਯੰਤਰਿਤ ਕਰਨ ਦੀ ਸਮਰੱਥਾ ਨੂੰ ਪ੍ਰਭਾਵਤ ਕਰਦੇ ਹਨ।

ਕੁਝ ਕੁ ਸਿਹਤ ਉਲਝਣਾਂ ਜੋ ਤੀਬਰ ਗਰਮੀ ਦੇ ਸੰਪਰਕ ਵਿੱਚ ਆਉਣ ਦੇ ਸਿੱਟੇ ਵਜੋਂ ਹੋ ਸਕਦੀਆਂ ਹਨ, ਉਹਨਾਂ ਵਿੱਚ ਸ਼ਾਮਲ ਹਨ*:

ਚਿਰਕਾਲੀਨ ਸਿਹਤ ਅਵਸਥਾਵਾਂ ਵਾਲੇ ਲੋਕਾਂ ਦੀ ਦੇਖਭਾਲ ਕਰਨ ਵਾਲਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਗਰਮ ਮੌਸਮ ਦੌਰਾਨ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਮਾਂ ਇਨਹੇਲਰ ਨਾਲ ਲੜਕੇ ਦੀ ਮਦਦ ਕਰ ਰਹੀ ਹੈ

ਗਰਮੀ ਲਈ ਤਿਆਰ ਹੋਣ ਵਿੱਚ ਤੁਹਾਡੀ ਮਦਦ ਕਰਨ ਲਈ ਅਤੇ ਸਿਹਤ ਸਬੰਧੀ ਜੋਖਮਾਂ ਨੂੰ ਘੱਟ ਕਰਨ ਲਈ ਇਹਨਾਂ ਨੁਕਤਿਆਂ ਦੀ ਪਾਲਣਾ ਕਰੋ:

ਇਹਨਾਂ ਹੋਰ ਮਦਦਗਾਰੀ ਨੁਕਤਿਆਂ ਨੂੰ ਧਿਆਨ ਵਿੱਚ ਰੱਖੋ

  • ਕੀ ਤੁਸੀਂ ਕਿਸੇ ਡਾਕਟਰੀ ਡੀਵਾਈਸਾਂ (ਰੈਸਪੀਰੇਟਰਾਂ, ਪਾਵਰ ਵੀਲ੍ਹਚੇਅਰਾਂ, ਡਾਇਆਲਾਈਸਿਸ ਮਸ਼ੀਨਾਂ, ਆਦਿ) ਦੀ ਵਰਤੋਂ ਕਰਦੇ ਹੋ ਜੋ ਬੈਟਰੀ ਨਾਲ ਚੱਲਦੀਆਂ ਹਨ ਜਾਂ ਜਿੰਨ੍ਹਾਂ ਨੂੰ ਬਿਜਲੀ ਦੀ ਲੋੜ ਹੁੰਦੀ ਹੈ? ਬਹੁਤ ਜ਼ਿਆਦਾ ਗਰਮੀ ਦੇ ਦੌਰਾਨ ਬਿਜਲੀ ਦੀ ਕਮੀ ਤੁਹਾਡੀ ਗਤੀਸ਼ੀਲਤਾ ਅਤੇ ਸਿਹਤ ਲਈ ਖਤਰਾ ਪੈਦਾ ਕਰ ਸਕਦੀ ਹੈ। ਇੱਕ ਬੈਕਅੱਪ ਯੋਜਨਾ ਰੱਖੋ। FDA ਇਸ ਘਰ ਵਿੱਚ ਵਰਤੋਂ ਕਰਨ ਵਾਲੀਆਂ ਡਿਵਾਈਸਾਂ ਪੁਸਤਿਕਾ ਦੀ ਪੇਸ਼ਕਸ਼ ਕਰਦਾ ਹੈ: ਬਿਜਲੀ ਦੀ ਲੋੜ ਵਾਲੀਆਂ ਮੈਡੀਕਲ ਡਿਵਾਈਸਾਂ ਲਈ ਪਾਵਰ ਆਉਟੇਜ ਲਈ ਤਿਆਰੀ ਕਿਵੇਂ ਕਰਨੀ ਹੈ ਅਤੇ ਇਸ ਨਾਲ ਕਿਵੇਂ ਨਿਪਟਣਾ ਹੈ (PDF – 5.1MB)।
  • ਜੇ ਤੁਸੀਂ ਯਾਤਰਾ ਕਰਨ ਦੇ ਅਯੋਗ ਹੋ ਜਾਂ ਕਿਸੇ ਏਅਰ-ਕੰਡੀਸ਼ਨਡ ਜਗਹ ਨੂੰ ਲੱਭਣ ਦੇ ਅਯੋਗ ਹੋ, ਤਾਂ ਘਰ ਵਿਖੇ ਨਿਮਨਲਿਖਤ ‘ਤੇ ਵਿਚਾਰ ਕਰੋ:
    • ਦਿਨ ਦੇ ਸਭ ਤੋਂ ਗਰਮ ਭਾਗਾਂ ਦੌਰਾਨ ਗਰਮ ਹਵਾ ਅਤੇ ਧੁੱਪ ਨੂੰ ਦਾਖਲ ਹੋਣ ਤੋਂ ਰੋਕਣ ਲਈ ਖਿੜਕੀਆਂ, ਦਰਵਾਜ਼ਿਆਂ, ਸ਼ੇਡਾਂ, ਅਤੇ ਪਰਦਿਆਂ ਨੂੰ ਬੰਦ ਕਰ ਦਿਓ।
    • ਜੇ ਏਅਰ ਕੰਡੀਸ਼ਨਿੰਗ ਉਪਲਬਧ ਨਹੀਂ ਹੈ, ਤਾਂ ਵਾਧੂ ਸਾਵਧਾਨੀਆਂ ਵਰਤੋ। ਪੱਖਿਆਂ ਦੀ ਵਰਤੋਂ ਕੁਝ ਗਰਮੀ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ, ਪਰ ਨਮੀ ਤੋਂ ਬਿਨਾਂ ਉੱਚ ਤਾਪਮਾਨ ਤੁਹਾਡੇ ਸਰੀਰ ਨੂੰ ਉਚਿਤ ਤਰੀਕੇ ਨਾਲ ਠੰਢਾ ਕਰਨ ਵਿੱਚ ਪੱਖਿਆਂ ਨੂੰ ਬੇਅਸਰ ਕਰ ਸਕਦਾ ਹੈ।
    • ਠੰਡੇ ਪਾਣੀ ਨਾਲ ਤੌਲੀਏ ਨੂੰ ਗਿੱਲਾ ਕਰੋ ਅਤੇ ਇਸ ਨੂੰ ਆਪਣੀ ਗਰਦਨ ਦੇ ਪਿਛਲੇ ਪਾਸੇ ਰੱਖੋ. ਕੁਦਰਤੀ ਕੱਪੜਿਆਂ ਤੋਂ ਬਣੇ ਹਲਕੇ ਰੰਗ ਦੇ, ਹਲਕੇ ਭਾਰ ਵਾਲੇ, ਢਿੱਲੇ-ਫਿੱਟ ਹੋਣ ਵਾਲੇ ਕੱਪੜੇ ਵੀ ਮਦਦ ਕਰਦੇ ਹਨ।
    • ਸਰੀਰ ਦਾ ਤਾਪਮਾਨ ਘੱਟ ਕਰਨ ਵਿੱਚ ਮਦਦ ਕਰਨ ਲਈ ਅਤੇ ਤਾਪ ਤੋਂ ਰਾਹਤ ਪ੍ਰਦਾਨ ਕਰਨ ਲਈ ਇੱਕ ਠੰਢਾ ਸ਼ਾਵਰ ਜਾਂ ਇਸ਼ਨਾਨ ਕਰੋ।

ਵਧੇਰੇ ਜਾਣਕਾਰੀ ਲਈ, ਡਿਪਾਰਟਮੈਂਟ ਆਫ ਏਜਿੰਗ ਦੀ ਵੈੱਬਸਾਈਟ ‘ਤੇ ਜਾਓ.

Share This